Friday, May 31, 2013

ਅਲਬੇਅਰ ਕਾਮੂ :: Albert kammu

ਅਲਬੇਅਰ ਕਾਮੂ

ਨਾਵਲ :

ਅਜਨਬੀ…

       ਲੇਖਕ : ਆਲਬੇਅਰ ਕਾਮੂ
       ਅਨੁਵਾਦ : ਮਹਿੰਦਰ ਬੇਦੀ, ਜੈਤੋ


1957 ਵਿਚ ਨੋਬਲ ਪੁਰਸਕਾਰ ਨਾਲ ਸਨਮਾਨਤ ਸੰਸਾਰ ਪ੍ਰਸਿੱਧ ਕਥਾਕਾਰ ਆਲਬੇਅਰ ਕਾਮੂ ਦਾ ਜਨਮ 7 ਨਵੰਬਰ, 1913 ਨੂੰ ਫਰਾਂਸ ਦੇ ਮੌਜੂਦਾ ਉਪਨਿਵੇਸ਼ ਅਲਜੀਰੀਆ (ਅਫ਼ਰੀਕਾ) ਦੇ ਮਾਂਡੋਵੀ ਨਗਰ ਵਿਚ ਹੋਇਆ ਤੇ ਸਿੱਖਿਆ ਦੀ ਸ਼ੁਰੂਆਤ ਅਲਜੀਰੀਆ ਦੀ ਰਾਜਧਾਨੀ ਅਲਜੀਯਰਸ ਵਿਚ ਹੋਈ। ਉਹਨਾਂ ਨੂੰ ਅਧਿਅਨ ਤੇ ਲਿਖਣ ਦੇ ਇਲਾਵਾ ਖੇਡ-ਕੁੱਦ ਤੇ ਥਿਏਟਰ ਵਿਚ ਵਿਸ਼ੇਸ਼ ਦਿਲਚਸਪੀ ਸੀ।
27 ਸਾਲ ਦੀ ਉਮਰ ਵਿਚ ਤਪੇਦਿਕ ਦੇ ਸ਼ਿਕਾਰ ਹੋ ਗਏ—ਰੋਗ ਮੁਕਤ ਹੋਣ ਪਿੱਛੋਂ ਰੋਜ਼ੀ-ਰੋਟੀ ਲਈ ਤਰ੍ਹਾਂ-ਤਰ੍ਹਾਂ ਦੇ ਕੰਮ-ਧੰਦੇ ਕੀਤੇ। ਕੁਝ ਪਰਚਿਆਂ ਦਾ ਸੰਪਾਦਨ ਵੀ ਕੀਤਾ। 1940 ਵਿਚ ਵਿਆਹ ਹੋਇਆ। ਇਸੇ ਸਾਲ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਪੱਕੀ ਰਹਾਇਸ਼ ਕਰ ਲਈ। ਪਹਿਲੀ ਸੰਸਾਰ ਜੰਗ ਦੇ ਪ੍ਰਭਾਵ ਵਿਚ ਪਲੇ। ਦੂਜੀ ਸੰਸਾਰ ਜੰਗ ਨੂੰ ਪਰਤੱਖ ਦੇਖਿਆ ਤੇ ਉਸਦੇ ਪ੍ਰਭਾਵਾਂ ਦਾ ਤਿੱਖਾ ਅਨੁਭਵ ਹੋਇਆ। ਗ੍ਰੀਕ ਦਰਸ਼ਨ, ਕ੍ਰਿਸ਼ਚਿਯਨਿਟੀ ਤੇ ਅਲਜੀਰੀਆ ਤੇ ਯੂਰਪ ਦੀ ਸੰਸਕ੍ਰਿਤੀ ਤੋਂ ਕਾਫੀ ਪ੍ਰਭਾਵਿਤ ਹੋਏ। ਉਹਨਾਂ ਦੀਆਂ ਲਿਖਤਾਂ ਵਿਚ ਅਧਰਮ, ਨਾਸਤਿਕਤਾ, ਮੌਤ ਤੇ ਮਨੁੱਖੀ ਦੁਖਾਂਤ ਦਾ ਅਰਥ ਭਰਪੂਰ ਚਿੱਤਰਨ ਦੇਖਣ ਨੂੰ ਮਿਲਦਾ ਹੈ। 4 ਜਨਵਰੀ 1960 ਨੂੰ ਸਿਰਫ਼ 47 ਸਾਲ ਦੀ ਉਮਰ ਵਿਚ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। 
ਪੁਸਤਕਾਂ : ਲਾ ਪੇਸਟ, ਲਾ ਸ਼ੂਟ, ਲੇ ਜਸਟਿਸ, ਲ'ਹੋਮ ਰਿਵੋਲਟੇ, ਤੇ ਲ'ਆਰਟ।
ਹੱਥਲੀ ਪੁਸਤਕ ਓਪਰਾ ਆਦਮੀ ਉਹਨਾਂ ਦੀ ਰਚਨਾ ਲ' ਅਤ੍ਰੇਂਜਰ ਦੇ ਰਾਜੇਂਦਰ ਯਾਦਵ ਹੁਰਾਂ ਦੇ ਹਿੰਦੀ ਅਨੁਵਾਦ 'ਅਜਨਬੀ' ਦਾ ਪੰਜਾਬੀ ਉਲੱਥਾ ਹੈ।
        ਮ.ਬ.ਜ.

====================================


ਪਹਿਲਾ ਭਾਗ :: ਅਜਨਬੀ : ਅਲਬੇਅਰ ਕਾਮੂ :---

ਇਕ :---

ਦੋ :---

ਤਿੰਨ :---

ਚਾਰ :---

ਪੰਜ :---

ਛੇ : ---
------------------------------------------------->>>


ਪਹਿਲਾ ਭਾਗ :: ਅਜਨਬੀ : ਅਲਬੇਅਰ ਕਾਮੂ :---

ਇਕ :---

ਦੋ :---

ਤਿੰਨ :---

ਚਾਰ :---

ਪੰਜ :---
-------------------------------------------------

No comments:

Post a Comment